ਸਮੱਗਰੀ 'ਤੇ ਜਾਓ

ਜੋਗ (ਰਾਗ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਗ ਰਾਗ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਪ੍ਰਚਲਿਤ ਰਾਗ ਹੈ।

ਜਾਣਕਾਰੀ

[ਸੋਧੋ]
ਥਾਟ ਕਾਫੀ
ਸੁਰ ਰਿਸ਼ਭ ਤੇ ਧੈਵਤ ਵਰਜਿਤ,ਨਿਸ਼ਾਦ ਕੋਮਲ ਤੇ ਗੰਧਾਰ ਦੋਵੇਂ ਲਗਦੇ ਹਨ ਬਾਕੀ ਸਾਰੇ ਸੁਰ ਸ਼ੁੱਧ

ਅਰੋਹ 'ਚ ਸ਼ੁੱਧ ਗੰਧਾਰ(ਗ) ਤੇ ਅਵਰੋਹ 'ਚ ਕੋਮਲ ਗੰਧਾਰ(ਗ)

ਜਾਤੀ ਔਡਵ-ਔਡਵ
ਅਰੋਹ ਸ ਗ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਨੀ(ਮੰਦਰ) ਸ
ਠੇਹਰਾਵ ਵਾਲੇ ਸੁਰ ਗ ; ਮ ;ਪ ;-ਪ ; ਮ ;
ਵਾਦੀ ਮਧ੍ਯਮ (ਮ)
ਸੰਵਾਦੀ ਸ਼ਡਜ (ਸ)
ਮੁਖ ਅੰਗ ਗ ਮ ਪ ਨੀ ਪ ; ਪ ਨੀ ਪ ਮ ਗ ਮ ; ਗ ਮ
ਸਮਾਂ ਰਾਤ ਦਾ ਦੂਜਾ ਪਹਿਰ

ਰਾਗ ਜੋਗ ਦੀ ਵਿਸਤਾਰ 'ਚ ਜਾਣਕਾਰੀ:-

  • ਰਾਗ ਜੋਗ ਪੰਜਕੋਣੀ ਮਤਲਬ ਔਡਵ ਜਾਤੀ ਦਾ ਰਾਗ ਹੈ।
  • ਰਾਗ ਜੋਗ 'ਚ ਰੇ(ਰਿਸ਼ਭ) ਤੇ ਧ(ਧੈਵਤ) ਵਰਜਤ ਹਨ।
  • ਰਾਗ ਜੋਗ ਦੇ ਅਰੋਹ 'ਚ ਸ਼ੁੱਧ ਗੰਧਾਰ(ਗ) ਤੇ ਅਵਰੋਹ 'ਚ ਕੋਮਲ ਗੰਧਾਰ(ਗ) ਦਾ ਪ੍ਰਯੋਗ ਹੁੰਦਾ ਹੈ ।
  • ਰਾਗ ਜੋਗ, ਤਿਲੰਗ ਰਾਗ ਨੂੰ ਆਪਣੇ ਅਧਾਰ ਮੰਨਦਾ ਏ ਜਿਹੜਾ ਕਿ 'ਖਮਾਜ' ਥਾਟ ਦਾ ਰਾਗ ਹੈ ਜਦ ਕਿ ਰਾਗ ਜੋਗ ਦਾ ਥਾਟ 'ਕਾਫੀ' ਹੈ है.
  • ਰਾਗ ਜੋਗ 'ਚ ਮੀੰਡ ਤੇ ਗਮਕ ਲਗਾਓਨ ਨਾਲ ਕੋਮਲਤਾ ਤੇ ਕਰੁਣਾ ਰਸ ਦਾ ਅਹਿਸਾਸ ਹੁੰਦਾ ਹੈ।
  • ਰਾਗ ਜੋਗ ਦੇ ਅਰੋਹ ਤੇ ਅਵਰੋਹ - ਅਰੋਹ- ਨੀ(ਮੰਦਰ) ਸ ਗ ਮ ਪ ਨੀ ਸੰ ਅਵਰੋਹ - ਸੰ ਨੀ ਪ ਮ ਸ ਵਾਦੀ ਸੁਰ : ਮ(ਮਧ੍ਯਮ) ਸੰਵਾਦੀ ਸੁਰ : ਸ(ਸ਼ਡਜ)
  • ਰਾਗ ਜੋਗ ਬਹੁਤ ਹੀ ਮਧੁਰ ਤੇ ਸਰਲ ਰਾਗ ਹੈ।
  • ਕੋਮਲ ਗੰਧਾਰ ਤੋ ਸ਼ਡਜ ਬਣਾਉਣ ਲਈ ਮੀੰਡ ਦਾ ਪ੍ਰਯੋਗ ਇਸ ਨੂੰ ਹੋਰ ਵੀ ਮਧੁਰ ਕਰ ਦੇਂਦਾ ਹੈ।

ਹੇਠ ਦਿੱਤੀਆਂ ਸੁਰ ਸੰਗਤੀਆਂ 'ਚ ਰਾਗ ਜੋਗ ਦਾ ਸਰੂਪ ਵਧੇਰੇ ਝਲਕਦਾ ਹੈ :

[ਸੋਧੋ]

ਸ ਗ ਮ ਪ ; ਨੀ ਪ ਮ  ; ਗ ਮ ; ਮ ਪ ; ਮ ਪ ਮ ; ਗ ਮ ਸ ; ਗ ਮ ਪ ਨੀ ਸੰ  ; ਪ(ਸੰ)ਨੀ(ਸੰ)ਨੀ ਸੰ ;ਨੀ ਸੰ; ਨੀ ਸੰ ਗੰ ਸੰ ; ਗੰ ਸੰ ਨੀ ਪ ਮ ; ਮ ਪ ਗ ਮ ; ਗ ਮ(ਸ)

ਰਾਗ ਜੋਗ ਨੂੰ ਗਾਉਣ-ਵਜਾਉਣ ਦਾ ਸਮਾਂ

[ਸੋਧੋ]

ਰਾਗ ਜੋਗ ਦੇਰ ਸ਼ਾਮ (ਰਾਤ 9 - 12 ਰਾਤ) ਰਾਤ ਦੇ ਦੂਜੇ ਪਹਿਰ ਦੌਰਾਨ ਗਾਇਆ ਤੇ ਵਜਾਇਆ ਜਾਂਦਾ ਹੈ।

ਰਾਗ ਜੋਗ ਵਿੱਚ ਜ਼ਿਕਰਯੋਗ ਰਿਕਾਰਡ

[ਸੋਧੋ]